Breaking Newsपंजाब

ਮੱਦੋਕੇ : ਮੋਹਾਲੀ ਚ 40-45 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਇਸ ਹਾਦਸੇ ਵਿੱਚ ਡੇਢ ਸਾਲਾ ਬੱਚੀ ਰੂਪਾ ਦੀ ਜ਼ਿੰਦਾ ਸੜ ਜਾਣ ਕਾਰਕੇ ਹੋਈ ਮੌਤ ਅਤੇ ਅੱਗ ਲੱਗਣ ਦੀ ਮੰਦਭਾਗੀ ਘਟਨਾ ਦੀ ਸਖਤ ਨਿੰਦਿਆ ਕਰਦਾ ਹਾਂ-ਗੁਰਮੇਲ ਸਿੰਘ ਰਾਜੂ

ਮੋਹਾਲੀ ਚ 40-45 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਇਸ ਹਾਦਸੇ ਵਿੱਚ ਡੇਢ ਸਾਲਾ ਬੱਚੀ ਰੂਪਾ ਦੀ ਜ਼ਿੰਦਾ ਸੜ ਜਾਣ ਕਾਰਕੇ ਹੋਈ ਮੌਤ ਅਤੇ ਅੱਗ ਲੱਗਣ ਦੀ ਮੰਦਭਾਗੀ ਘਟਨਾ ਦੀ ਸਖਤ ਨਿੰਦਿਆ ਕਰਦਾ ਹਾਂ-ਗੁਰਮੇਲ ਸਿੰਘ ਰਾਜੂ

ਮੱਦੋਕੇ 15 ਮਈ- (ਤੀਰਥ ਮੱਦੋਕੇ) ਕਿਸਾਨਾਂ ਦੁਆਰਾ ਆਪਣੇ ਖੇਤਾਂ ਵਿੱਚ ਅੱਗ ਲਗਾਉਣ ਕਰਕੇ ਪਿੱਛਲੇ ਦਿਨੀਂ ਇੱਕ ਸਕੂਲੀ ਵੈਨ ਅੱਗ ਦੀ ਚਪੇਟ ਵਿੱਚ ਆਉਣ ਕਰਕੇ ਇੱਕ ਭਿਆਨਕ ਹਾਦਸਾ ਹੋਣ ਤੋਂ ਬਚ ਗਿਆ ਪਰ ਕੁੱਝ ਬੱਚੇ ਜਖ਼ਮੀ ਹੋ ਗਏ ਸਨ, ਪਰ ਕਿਸਾਨ ਯੂਨੀਅਨ ਜਾਂ ਕੋਈ ਕਿਸਾਨੀ ਹਮਾਇਤੀ ਨੇ ਇਸ ਬਾਰੇ ਕੁੱਝ ਨਹੀਂ ਬੋਲਿਆ, ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਕਿਨ੍ਹਾਂ ਜਾਨੀ ਮਾਲੀ ਨੁਕਸਾਨ ਹੋਇਆ ਹੁਣ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਇਹ ਅੱਗ ਆਪਣੇ ਘਰਾਂ ਵੱਲ ਆਉਣ ਲੱਗ ਪਈ ਹੈ
ਮੋਹਾਲੀ ਜ਼ਿਲੇ ਦੇ ਡੇਰਾਬੱਸੀ ਸਬ-ਡਵੀਜ਼ਨ ‘ਚ ਪੈਂਦੇ ਪਿੰਡ ਸੁੰਦਰਾ ਦੀ ਸ਼ਾਮਲਾਟ ਜ਼ਮੀਨ ‘ਤੇ ਕਰੀਬ ਡੇਢ ਦਹਾਕਾ ਪੁਰਾਣੀਆਂ 40-45 ਝੁੱਗੀਆਂ ‘ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਜਿੱਥੇ ਇੱਕ ਪਾਸੇ ਸਾਰੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਉੱਥੇ ਹੀ ਇਸ ਹਾਦਸੇ ਵਿੱਚ ਡੇਢ ਸਾਲਾ ਬੱਚੀ ਰੂਪਾ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ।

ਅੱਗ ਲੱਗਣ ਦੀ ਮੰਦਭਾਗੀ ਘਟਨਾ ਦੀ ਸਖਤ ਨਿੰਦਿਆ ਕਰਦਾ ਹਾਂ ਬੋਲਦਿਆਂ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਰਾਜੂ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ ਮਾਨਸਾ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਖੇਤਾਂ ਵਿੱਚ ਲੱਗੀ ਅੱਗ ਨਾਲ ਉੱਠੀ ਚੰਗਿਆੜੀ ਝੁੱਗੀਆਂ ਤੱਕ ਵੀ ਪਹੁੰਚ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਇੱਕ ਕਿਸਾਨ ਨੇ ਆਪਣੀ ਕਣਕ ਦੀ ਫ਼ਸਲ ਵੱਢਣ ਤੋਂ ਬਾਅਦ ਉੱਥੇ ਮੌਜੂਦ ਨਾੜ ਨੂੰ ਅੱਗ ਲਗਾ ਦਿੱਤੀ। ਗਰਮੀ ਜ਼ਿਆਦਾ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਕੇ ਨੇੜੇ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਇਹ ਝੁੱਗੀਆਂ ਇੱਥੇ ਦਰਿਆ ਦੇ ਕੰਢੇ ਪਿਛਲੇ 25 ਸਾਲਾਂ ਤੋਂ ਵਸੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਪਰਵਾਸੀ ਲੋਕ ਰਹਿ ਰਹੇ ਸਨ। ਜਿਵੇਂ ਹੀ ਝੁੱਗੀ ‘ਚ ਅੱਗ ਲੱਗੀ ਤਾਂ ਉਸ ਸਮੇਂ ਡੇਢ ਸਾਲ ਦੀ ਛੋਟੀ ਬੱਚੀ ਆਪਣੀ ਝੁੱਗੀ ‘ਚ ਖੇਡ ਰਹੀ ਸੀ ਜੋ ਅੱਗ ਦੀ ਲਪੇਟ ‘ਚ ਆ ਗਈ। ਜਦੋਂ ਕਿ ਉਸਦੇ ਮਾਤਾ-ਪਿਤਾ ਆਪਣੇ ਕੰਮ ਲਈ ਬਾਹਰ ਗਏ ਹੋਏ ਸਨ। ਅੱਗ ਲੱਗਣ ‘ਤੇ ਲੋਕਾਂ ‘ਚ ਦਹਿਸ਼ਤ ਫੈਲ ਗਈ ਅਤੇ ਉਹ ਉਥੋਂ ਭੱਜ ਗਏ। ਜਦੋਂ ਤੱਕ ਕਿਸੇ ਨੂੰ ਪਤਾ ਲੱਗਾ ਕਿ ਇੱਕ ਛੋਟੀ ਬੱਚੀ ਵੀ ਹੈ, ਉਦੋਂ ਤੱਕ ਉਹ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਝੁਲਸ ਚੁੱਕੀ ਸੀ।ਮ੍ਰਿਤਕ ਲੜਕੀ ਦੇ ਪਿਤਾ ਦਾ ਨਾਂ ਰਾਮਵੀਰ, ਮਾਂ ਦਾ ਨਾਂ ਚਾਂਦਨੀ ਹੈ ਅਤੇ ਉਹ ਮੂਲ ਰੂਪ ਤੋਂ ਯੂ.ਪੀ. ਦਾ ਰਹਿਣ ਵਾਲਾ ਹੈ। ਅੱਗ ਇੰਨੀ ਭਿਆਨਕ ਸੀ ਕਿ 45 ਤੋਂ 50 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਹ ਲੋਕ ਨੇੜੇ ਬਣੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਮੈਂ ਇਸ ਅੱਗ ਲੱਗਣ ਦੀ ਮੰਦਭਾਗੀ ਘਟਨਾ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਬੇਘਰ ਹੋ ਚੁੱਕੇ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਅੱਗ ਦੀ ਚਪੇਟ ਵਿੱਚ ਮਰੀ ਬੱਚੀ ਨੂੰ ਇਨਸਾਫ਼ ਦਵਾਇਆ ਜਾਵੇ|

Related Articles

Back to top button