Breaking Newsपंजाब

ਮੱਦੋਕੇ : ਰੋਜੀ ਰੋਟੀ ਲਈ ਰੇਟ ਤਹਿ ਕਰਨੇ ਹਰ ਵਿਅਕਤੀ ਦਾ ਆਪਣੇ ਮੌਲਿਕ ਅਧਿਕਾਰ-ਪੰਜਾਬ ਕਿਸਾਨ ਯੂਨੀਅਨ

ਰੋਜੀ ਰੋਟੀ ਲਈ ਰੇਟ ਤਹਿ ਕਰਨੇ ਹਰ ਵਿਅਕਤੀ ਦਾ ਆਪਣੇ ਮੌਲਿਕ ਅਧਿਕਾਰ-ਪੰਜਾਬ ਕਿਸਾਨ ਯੂਨੀਅਨ

ਮੱਦੋਕੇ 15 ਮਈ (ਤੀਰਥ ਮੱਦੋਕੇ )-ਪੰਜਾਬ ਕਿਸਾਨ ਯੂਨੀਅਨ ਦੀ ਜਿਲੇ ਦੀ ਇਕੱਤਰਤਾ ਦੌਰਾਨ ਫੈਸਲਾ ਲਿਆ ਕਿ ਪਿਛਲੇ ਦਿਨੀਂ ਕੁਲਰੀਆਂ ਦੇ ਨੌਜਵਾਨ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਆੜਤੀਏ ਪਰਿਵਾਰ ਦੇ ਰਹਿੰਦੇ ਦੋ ਦੋਸੀਆਂ ਦੀ ਗ੍ਰਿਫਤਾਰੀ ਨਾਂ ਕਰਨ ਕਰਕੇ ਐਸ ਐਸ ਪੀ ਮਾਨਸਾ ਦੇ ਦਫਤਰ ਅੱਗੇ 18 ਮਈ ਨੂੰ ਧਰਨੇ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਧ ਚੜਕੇ ਸ਼ਮੂਲੀਅਤ ਕਰੇਗੀ
ਮੀਟਿੰਗ ਦੌਰਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਝੋਨੇ ਦੀ ਲਵਾਈ ਨੂੰ ਲੈ ਕੇ ਜੇਕਰ ਮਜਦੂਰ ਆਪਣੀ ਦਿਹਾੜੀ ਤਹਿ ਕਰਦੇ ਹਨ ਤਾਂ ਇਹ ਉਹਨਾਂ ਦੇ ਮੌਲਿਕ ਅਧਿਕਾਰ ਹਨ ਜਿਵੇਂ ਕਿਸਾਨ ਆਪਣੀ ਫਸਲ ਦਾ ਰੇਟ ਤਹਿ ਕਰਦਾ ਇਸੇ ਤਰ੍ਹਾਂ ਹਰ ਵਿਅਕਤੀ ਦਾ ਇਹ ਨਿੱਜੀ ਰੋਜੀ ਰੋਟੀ ਦਾ ਮਸਲਾ ਹੁੰਦਾ ਹੈ ਜਿਸਤੇ ਪੰਜਾਬ ਕਿਸਾਨ ਯੂਨੀਅਨ ਕਦੇ ਕਿੰਤੂ ਪਰੰਤੂ ਨਹੀਂ ਕਰੇਗੀ ਜੋ ਇਸ ਮਸਲੇ ਤੇ ਕਿਸਾਨਾਂ ਮਜਦੂਰਾਂ ਅੰਦਰ ਲੜਾਈ ਦਾ ਮਾਹੌਲ ਸਿਰਜ ਰਹੇ ਹਨ ਇਹ ਸਿਰਫ ਫੇਸਬੁੱਕੀ ਵਿਦਵਾਨ ਹਨ ਜਿੰਨਾਂ ਨੇ ਨਾਂ ਗਰਾਉਂਡ ਤੇ ਉਤਰ ਕੇ ਕੰਮ ਕਰਨਾ ਹੁੰਦਾ ਨਾਂ ਕਿਸਾਨ ਮਜਦੂਰ ਦੀ ਆਪਸੀ ਸਾਂਝ ਬਣੀ ਰਹਿਣ ਦੇਣੀ ਹੁੰਦੀ ਹੈ

ਜਿਲਾ ਪ੍ਰਧਾਨ ਰਾਮ ਫਲ ਚੱਕ-ਅਲੀਸੇਰ ਨੇ ਕਿਹਾ ਕਿ ਜਿਲੇ ਦੀ ਸਮੁੱਚੀ ਟੀਮ ਅਠਾਰਾਂ ਮਈ ਦੇ ਕੋਰਟ ਕੰਪਲੈਕਸ ਵਿਚ ਲੱਗ ਰਹੇ ਧਰਨੇ ਵਿੱਚ ਰੋਟੀ,ਦੁੱਧ ,ਵਰਕਰਾਂ ਦੀ ਵੱਡੀ ਗਿਣਤੀ ਸਮੇਤ ਜੁੱਟ ਜਾਓ।

ਇਸ ਸਮੇਂ ਜਿਲਾ ਮੀਤ ਪ੍ਰਧਾਨ ਗੋਰਾ ਭੈਣੀ ਬਾਘਾ,ਕਰਨੈਲ ਸਿੰਘ ਮਾਨਸਾ, ਅਮਰੀਕ ਕੋਟ ਧਰਮੂੰ,ਗੁਰਮੁੱਖ ਗੋਗੀ,ਹਾਕਮ ਝੁਨੀਰ,ਬਲਦੇਵ ਭੀਖੀ ਤੋਂ ਇਲਾਵਾ ਸਾਰੇ ਜਿਲੇ ਦੇ ਵਰਕਰ ਆਗੂ ਸਾਮਿਲ ਸਨ।

Related Articles

Back to top button