ਮੱਦੋਕੇ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਸੁਨਹਿਰਾ ਪੰਜਾਬ ਬਣਾਉਣ ਲਈ ਯਤਨਸ਼ੀਲ-ਵਿਧਾਇਕ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਸੁਨਹਿਰਾ ਪੰਜਾਬ ਬਣਾਉਣ ਲਈ ਯਤਨਸ਼ੀਲ-ਵਿਧਾਇਕ
ਨਸ਼ੇ ਦੀ ਰੋਕਥਾਮ ਲਈ ਲੋਕਾਂ ਨੂੰ ਸਾਥ ਦੇਣ ਲਈ ਕੀਤੀ ਅਪੀਲ
ਮੱਦੋਕੇ 15/05/22(ਤੀਰਥ ਮੱਦੋਕੇ)-ਜਦੋਂ ਦੀ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸੇ ਹੀ ਦਿਨ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਦਿਨ ਬ ਦਿਨ ਪੰਜਾਬ ਦੇ ਹਿੱਤ ਵਿਚ ਕੀਤੇ ਜਾਣ ਵਾਲੇ ਐਲਾਨਾਂ ਨੂੰ ਜਿੱਥੇ ਲੋਕਾਂ ਨੇ ਸਰਾਹਿਆ ਹੈ ਉੱਥੇ ਹੀ ਉਮੀਦ ਵੀ ਜਤਾਈ ਹੈ ਕਿ ਇਹ ਐਲਾਨ ਕੇਵਲ ਐਲਾਨ ਹੀ ਨਹੀਂ ਹੋਣਗੇ ਸਗੋਂ ਇਹ ਐਲਾਨ ਜ਼ਮੀਨੀ ਪੱਧਰ ਤੇ ਨਾਲ ਦੀ ਨਾਲ ਲਾਗੂ ਹੋ ਰਹੇ ਹਨ ਜਿਸ ਦਾ ਨਤੀਜਾ ਪੰਜਾਬ ਦੇ ਸਾਹਮਣੇ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਮੈਡਮ ਡਾ: ਜੀਵਨਜੋਤ ਕੌਰ ਵੱਲੋਂ ਇਕ ਮੀਟਿੰਗ ਦੌਰਾਨ ਕਹੇ । ਇਕ ਪ੍ਰੈਸ ਨੋਟ ਜਾਰੀ ਕਰਦਿਆਂ ਸਖਦਰਸ਼ਨ ਸਿੰਘ ਦੌਧਰ ਜ਼ਿਲ੍ਹਾ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ ਮੋਗਾ ਵੱਲੋਂ ਮੀਟਿੰਗ ਦੀ ਸਮਾਪਤੀ ਉਪਰੰਤ ਕਹੇ।
ਇਸ ਸਮੇਂ ਬੋਲਦਿਆ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਸੇ ਹੀ ਲਡ਼ੀ ਦੌਰਾਨ ਅੱਜ ਇੱਕ ਘਰੇਲੂ ਮਸਲੇ ਦੇ ਸਬੰਧ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੈਡਮ ਡਾ: ਜੀਵਨਜੋਤ ਕੌਰ ਵਿਧਾਇਕ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅਤੇ ਮਸਲੇ ਦਾ ਹੱਲ ਮੌਕੇ ਤੇ ਹੀ ਕਰਵਾ ਦਿੱਤਾ ਗਿਆ ।
ਇਸ ਮੌਕੇ ਮੈਡਮ ਦਾ ਧੰਨਵਾਦ ਕਰਦਿਆਂ ਜ਼ਿਲ੍ਹਾ ਮੋਗਾ ਦੇ ਸਾਬਕਾ ਮੁਲਾਜ਼ਮ ਵਿੰਗ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਦੌਧਰ ਅਤੇ ਉਨ੍ਹਾਂ ਦੇ ਨਾਲ ਗਏ ਹੋਰ ਪਾਰਟੀ ਵਰਕਰਾਂ ਵੱਲੋਂ ਪਾਰਟੀ ਦੀਆਂ ਹੋਰ ਗਤੀਵਿਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਸ਼ੇ ਦੀ ਰੋਕਥਾਮ ਲਈ ਪਿੰਡ ਦੇ ਲੋਕਾਂ ਨੂੰ ਸਾਥ ਦੇਣ ਲਈ ਅਪੀਲ ਕੀਤੀ।ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਸੁਨਹਿਰਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਤੀਜਾ ਬਦਲ ਲਿਉਣ ਲਈ ਲੋਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਵਿਧਾਇਕ ਅਤੇ ਪ੍ਰਧਾਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾਤਰ ਆਮ ਮਸਲਿਆਂ ਨੂੰ ਪਿੰਡ ਵਿਚ ਹੀ ਨਜਿੱਠਿਆ ਜਾਵੇ।
ਇਸ ਸਮੇਂ ਸਰਕਲ ਇੰਚਾਰਜ ਰਾਜਪਾਲ ਰਣੀਆਂ,ਪੂਰਨ ਸਿੰਘ ਲੋਪੋ,ਅਮਰਜੀਤ ਸਿੰਘ ਗਾਲਿਬ ਕਲਾਂ ਆਦਿ ਹਾਜ਼ਰ ਸਨ ।