Breaking News पंजाब

ਮੋਗਾ : ਕਾਂਗਰਸ ਪਾਰਟੀ ਨੂੰ ਪੱਛੜੇ ਵਰਗ ਦਾ ਮੁੱਖ ਮੰਤਰੀ ਬਣਾਉਣ ਦੀ ਕੀਤੀ ਅਪੀਲ

ਕਾਂਗਰਸ ਪਾਰਟੀ ਨੂੰ ਪੱਛੜੇ ਵਰਗ ਦਾ ਮੁੱਖ ਮੰਤਰੀ ਬਣਾਉਣ ਦੀ ਕੀਤੀ ਅਪੀਲ

ਮੋਗਾ 19 ਜੂਨ (ਰਾਕੇਸ਼ ਕੁਮਾਰ ਛਾਬੜਾ) :-

ਕਾਂਗਰਸੀ ਆਗੂ ਅਜੀਤ ਵਰਮਾ ਐਡਵੋਕੇਟ lਓ ਬੀ ਸੀ ਸਮਾਜ ਸੰਗਠਨ ਮੋਗਾ ਦੇ ਜਨਰਲ ਸਕੱਤਰ ਅਤੇ ਕਾਂਗਰਸ ਪਾਰਟੀ ਦੇ ਆਗੂ ਅਜੀਤ ਵਰਮਾ ਐਡਵੋਕੇਟ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ,ਕਿ ਇਸ ਵਾਰ ਉਪ ਮੁੱਖ ਮੰਤਰੀ ਪੱਛੜੇ ਵਰਗ ਦਾ ਬਣਾਕੇ ਪਛੜੇ ਵਰਗ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ l ਐਡਵੋਕੇਟ ਅਜੀਤ ਵਰਮਾ ਨੇ ਕਿਹਾ ਕਿ ਪੱਛੜੇ ਵਰਗ ਨੂੰ ਰਾਜਨੀਤੀ ਅਤੇ ਹੋਰ ਵਿਭਾਗ ਵਿੱਚ 27% ਰਾਖਵਾਂਕਰਨ ਦਿੱਤਾ ਗਿਆ ਹੈ, ਪਰ ਪੰਜਾਬ ਸਰਕਾਰ ਵੱਲੋਂ ਇਸ ਨੂੰ ਹੁਣ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ lਦੇਸ਼ ਦੇ ਕਈ ਸੂਬਿਆਂ ਵਿੱਚ ਇਸ ਨੂੰ ਲਾਗੂ ਕਰਕੇ ਪੱਛੜੇ ਸਮਾਜ ਨੂੰ ਮਾਣ ਸਨਮਾਨ ਦਿੱਤਾ ਹੈlਅੱਗੇ ਉਨਾਂ ਨੇ ਕਿਹਾ ਪੱਛੜੇ ਸਮਾਜ ਵਲੋਂ ਵੱਖ ਵੱਖ ਸੰਗਠਨਾਂ ਵਲੋਂ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦੇ ਕੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈ lਐਡਵੋਕੇਟ ਵਰਮਾ ਨੇ ਦੱਸਿਆ ਕਿ ਸਾਲ 1931 ਤੋਂ ਬਾਅਦ ਪੱਛੜੇ ਵਰਗ ਦੀ ਜਨਸੰਖਿਆ ਦੀ ਗਿਣਤੀ ਵੀ ਨਹੀਂ ਕੀਤੀ ਗਈ ਅਤੇ ਨਾ ਹੀਂ ਜਨਗਣਨਾ ਦੇ ਪ੍ਰਫਾਰਮੇ ਵਿੱਚ ਪੱਛੜੇ ਵਰਗ ਦਾ ਕੋਈ ਕਾਲਮ ਹੈ,ਇਸ ਦੇ ਬਾਵਜੂਦ ਵੀ ਪਛੜਿਆ ਹੋਇਆ ਸਮਾਜ ਰਾਜਨੀਤੀ ਵਿੱਚ ਖਾਸ ਭੂਮਿਕਾ ਅਦਾ ਕਰਦਾ ਆ ਰਿਹਾ ਹੈl ਓ ਬੀ ਸੀ ਸਮਾਜ ਸੰਗਠਨ ਦੇ ਜਨਰਲ ਸਕੱਤਰ ਅਜੀਤ ਵਰਮਾ ਐਡਵੋਕੇਟ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਨਾਲ-ਨਾਲ ਇਸ ਵਾਰ ਸਾਲ 2022 ਵਿੱਚ ਪੱਛੜੇ ਸਮਾਜ ਦਾ ਉਪ ਮੁੱਖ ਮੰਤਰੀ ਬਣਾਕੇ ਪੱਛੜੇ ਸਮਾਜ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ l