Breaking News पंजाब

ਟ੍ਰੈਫਿਕ ਵਿਭਾਗ ਵੱਲੋਂ ਨਵਦੀਪ ਸਕੂਲ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਦਿੱਤੀ ਗਈ ਜਾਣਕਾਰੀ

ਟ੍ਰੈਫਿਕ ਵਿਭਾਗ ਵੱਲੋਂ ਨਵਦੀਪ ਸਕੂਲ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਦਿੱਤੀ ਗਈ ਜਾਣਕਾਰੀ

ਮੂਨਕ 22, ਜਨਵਰੀ ( ) ਟ੍ਰੈਫਿਕ ਪੁਲਿਸ ਜਿਲ੍ਹਾ ਸੰਗਰੂਰ ਵੱਲੋਂ ਮਿਤੀ 11 ਜਨਵਰੀ ਤੋਂ 17 ਜਨਵਰੀ ਤੱਕ ਮਨਾਏ ਗਏ 31ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ(2021) ਤਹਿਤ ਜਸਵਿੰਦਰ ਸਿੰਘ(ਟ੍ਰੈਫਿਕ ਇੰਚਾਰਜ ਮੂਨਕ), ਏ.ਐੱਸ.ਆਈ ਹਰਦੇਵ ਸਿੰਘ (ਜਿਲ੍ਹਾ ਐਜੂਕੇਸ਼ਨ ਟ੍ਰੈਫਿਕ ਸੈਲ ਸੰਗਰੂਰ) ਅਤੇ ਐਚ. ਸੀ. ਝਿਰਮਲ ਸਿੰਘ ਵੱਲੋਂ ਨਵਦੀਪ ਸਕੂਲ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਵਿਦਿਆਰਥੀਆਂ ਨੂੰ ਸੜਕ ਤੇ ਚੱਲਣ ਸਮੇਂ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਸੜਕ ਤੇ ਲੱਗੇ ਟ੍ਰੈਫਿਕ ਦੇ ਨਿਸ਼ਾਨ ਬਾਰੇ ਦੱਸਿਆ।